ਸੱਜਣ ਕੁਮਾਰ ਦੀ ਮੌਤ ਤੋਂ ਬਾਅਦ, ਲੁਧਿਆਣਾ 1984 ਸਿੱਖ ਕਤਲੇਆਮ ਵੈਲਫਰ ਸੋਸਾਇਟੀ ਦੇ ਪ੍ਰਧਾਨ ਗੁਰਦੀਪ ਕੌਰ ਨੇ ਕਿਹਾ ਬਾਕੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਕਰਦੇ ਰਹਿਣਗੇ ਸੰਘਰਸ਼
1984 ਸਿੱਖ ਕਤਲੇਆਮ ਵੈਲਫਰ ਸੋਸਾਇਟੀ ਦੇ ਪ੍ਰਧਾਨ ਗੁਰਦੀਪ ਕੌਰ ਨੇ ਕਿਹਾ ਬਾਕੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਰਦੇ ਰਹਿਣਗੇ ਸੰਘਰਸ਼
1984 ਦੰਗਾ ਪੀੜਤ ਦੀ ਪ੍ਰਧਾਨ ਗੁਰਦੀਪ ਕੋਰ ਨੇ ਕਿਹਾ ਸੱਜਣ ਕੁਮਾਰ ਦੀ ਮੋਤ ਕੁਦਰਤੀ ,ਨਹੀਂ ਮਿਲਿਆ ਕੋਈ ਇੰਨਸਾਫ ,ਕਿਹਾ ਜੇਕਰ ਕਾਨੂੰਨ ਫਾਂਸੀ ਦੀ ਸਜ਼ਾ ਜਾਂ ਉਮਰ ਕੈਦ ਦਿੰਦਾ ਤਾਂ ਹੁੰਦੀ ਤਸੱਲੀ । ਪਰ ਬਾਕੀ ਦੋਸ਼ੀਆਂ ਨੂੰ ਸਜ਼ਾ ਦਬਾਉਣ ਲਈ ਕਰਦੇ ਰਹਾਂਗੇ ਸਘੰਰਸ਼ ।।।
1984 ਦੰਗਾ ਪੀੜ੍ਹਤਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸੀ ਔਰ ਕਈ ਵਾਰ ਤਾਂ ਦੰਗਾ ਪੀੜਤਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਸਰਕਾਰਾਂ ਅੱਗੇ ਇਨਸਾਫ ਲੈਣ ਲਈ ਕਈ ਵਾਰ ਗੁਹਾਰ ਵੀ ਲਗਾਈ, ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ 1984 ਦੰਗਾ ਪੀੜਤਾਂ ਵੱਲੋਂ ਕਈ ਵਾਰ ਇਨਸਾਫ ਲੈਣ ਲਈ ਧਰਨੇ ਪ੍ਰਦਰਸ਼ਨ ਕੀਤੇ, ਤੇ ਅੱਜ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਮੋਤ ਹੋ ਗਈ ਹੈ ਸੱਜਣ ਕੁਮਾਰ ਉਪਰ 1984 ਦੰਗਿਆਂ ਦੇ ਦੋਸ ਲੱਗੇ ਸਨ ,ਕਾਫੀ ਸਮਾਂ ਇਸ ਕੇਸ ਦੇ ਮਾਮਲੇ ਵਿਚ ਸੱਜਣ ਕੁਮਾਰ ਜੇਲ ਵਿਚ ਰਹੇ ਹਨ ਪਰ ਅੱਜ ਸੱਜਣ ਕੁਮਾਰ ਦੀ ਮੋਤ ਤੋ ਬਾਅਦ ਦੰਗਾ ਪੀੜਤਾਂ ਦਾ ਗੁੱਸਾ ਫੁਟਿਆ ਕਿਹਾ ਮਿਲਣੀ ਚਾਹੀਦੀ ਸੀ ਸਖ਼ਤ ਸਜ਼ਾ ਕੁਦਰਤੀ ਹੋਈ ਮੋਤ ਦਿਲ ਵਿਚ ਰਹੇਗਾ ਮਲਾਲ ਕਿ ਸਜ਼ਾ ਨਹੀਂ ਦਵਾ ਸਕੇ । ਕਿਹਾ ਬਾਕੀ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣ ਲਈ ਸਘੰਰਸ਼ ਕਰਦੇ ਰਹਾਗੇਂ, ਗੁਰਦੀਪ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੀ ਮੌਤ ਭਰੀ ਜਵਾਨੀ ਵਿੱਚ ਹੋ ਜਾਣੇ ਚਾਹੀਦੇ ਸੀ ਜਿਸ ਵੇਲੇ ਉਸ ਸਾਡੇ ਲੋਕਾਂ ਨੂੰ ਉਜਾੜਿਆ ਸਾਡੇ ਭੈਣ ਭਰਾ ਦੇ ਕਤਲੇਆਮ ਸਾਡੇ ਅੱਖਾਂ ਸਾਹਮਣੇ ਹੋਏ, ਸਾਡੇ ਭੈਣ ਭਰਾਵਾਂ ਨੂੰ ਜਿੰਦਾ ਜਲਾਇਆ, ਉਸ ਸਮੇਂ ਜਿਹੜੀਆਂ ਅਸੀਂ ਲਾਸ਼ਾਂ ਦੇਖੀਆਂ, ਅਸੀਂ ਕਦੀ ਜ਼ਿੰਦਗੀ ਚ ਨਹੀਂ ਭੁੱਲ ਸਕਦੇ,