ਸੀ.ਆਰ.ਐਮ ਸਕੀਮ ਫੇਜ਼-2 ਸਾਲ 2026-27 ਦਾ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਕੱਢਿਆ ਆਨਲਾਈਨ ਡਰਾਅ
ਸੀ.ਆਰ.ਐਮ ਸਕੀਮ ਫੇਜ਼-2 ਸਾਲ 2026-27 ਦਾ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਕੱਢਿਆ ਆਨਲਾਈਨ ਡਰਾਅ
ਡਾ.ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਰਕਾਰ ਦੇ ਯਤਨਾ ਸਦਕਾ ਰਾਜ ਵਿੱਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਤੋਂ ਰੋਕਣ ਲਈ ਕਰਾਪ ਰੈਜ਼ੀਡਿਯੂ ਮੈਨੇਜਮੈਂਟ ਸਕੀਮ ਸਾਲ 2026-27 ਤਹਿਤ ਫੇਜ਼ – 2 ਵਿੱਚ ਦੋਬਾਰਾ ਤੋਂ ਨਵੀਆਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਹ ਨਵੀਆਂ ਅਰਜ਼ੀਆਂ ਅਪਲਾਈ ਕਰਨ ਦੀ ਆਖਿਰੀ ਮਿਤੀ 03 ਅਗਸਤ, 2026 ਸ਼ਾਮ 5 ਵਜੇ ਤੱਕ ਸੀ।
ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਸੀ.ਆਰ.ਐਮ ਸਕੀਮ ਫੇਜ਼-2 ਵਿੱਚ ਨਿੱਜੀ ਕਿਸਾਨ ਕੈਟਾਗਿਰੀ (50% ਸਬਸਿਡੀ) ਵਿੱਚ ਕੁਲ 593 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਅਤੇ ਉਨ੍ਹਾਂ ਦਾ ਡਰਾਅ ਕੱਢਿਆ ਗਿਆ ਹੈ ਅਤੇ ਪਹਿਲੇ ਫੇਜ਼ ਤੋਂ ਬਕਾਇਆ ਰਹਿੰਦੇ ਫੰਡਜ਼ ਅਨੁਸਾਰ ਦਰਖਾਸਤਾਂ ਨੂੰ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੀ.ਐਚ.ਸੀ ਕੈਟਾਗਿਰੀ (80% ਸਬਸਿਡੀ) ਵਿੱਚ ਅਲਾਟ ਕੀਤੇ ਫੰਡਜ਼ ਦੇ ਮੱਦੇਨਜ਼ਰ ਕੇਵਲ ਸਹਿਕਾਰੀ ਸਭਾਵਾਂ ਨੂੰ ਹੀ ਤਰਜੀਹ ਦੇ ਅਧਾਰ ਉਪਰ ਸਿਲੈਕਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਰਾਅ ਦੀਆਂ ਸਾਰੀਆਂ ਲਿਸਟਾਂ ਮੁੱਖ ਖੇਤੀਬਾੜੀ ਦਫਤਰ, ਫਰੀਦਕੋਟ ਵਿਖੇ ਨੋਟਿਸ ਬੋਰਡ ਤੇ ਲਗਾਈਆਂ ਗਈਆਂ ਹਨ ਅਤੇ ਕਿਸਾਨ ਉੱਥੇ ਜਾ ਕੇ ਆਪਣਾ ਰੈਂਕ ਦੇਖ ਸਕਦੇ ਹਨ। ਇਸ ਤੋਂ ਇਲਾਵਾ ਇਹ ਸਾਰੀਆਂ ਲਿਸਟਾਂ ਵਟਸਐਪ ਤੇ ਬਣੇ ਕਿਸਾਨ ਗਰੁਪਾਂ ਵਿੱਚ ਵੀ ਸ਼ੇਅਰ ਕੀਤੀਆਂ ਗਈਆਂ ਹਨ।
ਉਨ੍ਹਾਂ ਚੁਣੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਐਪਲੀਕੇਸ਼ਨ ਦੀ ਕਾਪੀ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤੇ ਦੀ ਪਾਸਬੁਕ / ਕੈਂਸਲ ਚੈੱਕ, ਜ਼ਮੀਨ ਦੀ ਮਾਲਕੀ ਦੀ ਜਮ੍ਹਾਂਬੰਦੀ, ਟਰੈਕਟਰ ਦੀ ਆਰ.ਸੀ., ਜਾਤੀ ਸਰਟੀਫਿਕੇਟ (ਕੇਵਲ ਐਸ.ਸੀ. ਕੈਟਾਗਿਰੀ ਲਈ) ਆਦਿ ਤੁਰੰਤ ਆਪਣੇ ਪਿੰਡ ਦੇ ਖੇਤੀਬਾੜੀ ਵਿਕਾਸ/ਵਿਸਥਾਰ ਅਫਸਰ ਜਾਂ ਸਬੰਧਤ ਬਲਾਕ ਖੇਤੀਬਾੜੀ ਦਫਤਰ ਵਿਖੇ ਜਮ੍ਹਾਂ ਕਰਵਾਏ ਜਾਣ, ਤਾਂ ਜੋ ਆਪ ਦੀ ਦਰਖਾਸਤ ਨੂੰ ਸੈਕਸ਼ਨ ਜ਼ਾਰੀ ਕੀਤੀ ਜਾ ਸਕੇ।
ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਕਿਸਾਨਾਂ ਨੂੰ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਣ ਤੋਂ ਰੋਕ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਹੈ ਅਤੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਨੂੰ ਇਸ ਵਾਰ “ਜ਼ੀਰੋ ਸਟਬਲ ਬਰਨਿੰਗ ਡਿਸਟ੍ਰਿਕਟ” ਬਣਾਉਣ ਦਾ ਸਾਡਾ ਟੀਚਾ ਹੈ ਅਤੇ ਇਸ ਲਹਿਰ ਵਿੱਚ ਹਰੇਕ ਕਿਸਾਨ ਦਾ ਸਹਿਯੋਗ ਅਤਿ-ਜ਼ਰੂਰੀ ਹੈ ਅਤੇ ਅਪੀਲ ਕੀਤੀ ਕਿ ਇਹ ਯਤਨ ਨਾ ਸਿਰਫ਼ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਹੈ, ਸਗੋਂ ਵਾਤਾਵਰਨ, ਹਵਾ ਅਤੇ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ।